ਕੰਮ ਹੀ ਕੰਮ ਬੋਲੇ , ਔਰਤ ਰਹੀ ਓਹਲੇ ਦੀ ਓਹਲੇ ਆਨਲਾਈਨ ਪ੍ਰਦਸ਼ਨੀ ਵਿੱਚ ਤੁਹਾਡਾ ਸੁਆਗਤ
ਮਿੱਟੀ ਨਾਲ਼ ਮਿੱਟੀ ਹੁੰਦੀਆਂ ਪੇਂਡੂ ਭਾਰਤ ਦੀਆਂ ਮਿਹਨਤਕਸ਼ ਔਰਤਾਂ ਦੀਆਂ ਮੂਲ਼ ਤਸਵੀਰਾਂ ਦੀ ਇਹ ਵਿਜ਼ੂਲ ਯਾਤਰਾ, ਦਰਸ਼ਕਾਂ ਨੂੰ ਪਿੰਡ ਦੀਆਂ ਔਰਤ ਦੇ ਕੰਮਾਂ ਦੇ ਵਿਸ਼ਾਲ ਘੇਰੇ ਨਾਲ਼ ਰੂਬਰੂ ਕਰਾਵੇਗੀ। ਸਾਰੀਆਂ ਤਸਵੀਰਾਂ ਪੀ. ਸਾਈਨਾਥ ਵੱਲੋਂ 1993 ਤੋਂ 2002 ਦੇ ਸਮੇਂ ਦੌਰਾਨ ਖਿੱਚੀਆਂ ਗਈਆਂ ਹਨ ਅਤੇ ਉਨ੍ਹਾਂ ਨੇ ਇਹ ਤਸਵੀਰਾਂ ਭਾਰਤ ਦੇ ਦਸ ਰਾਜਾਂ ਵਿੱਚ ਘੁੰਮ ਘੁੰਮ ਕੇ ਖਿੱਚੀਆਂ ਸਨ। ਇਹ ਤਸਵੀਰਾਂ ਆਰਥਿਕ ਸੁਧਾਰ ਦੇ ਪਹਿਲੇ ਦਹਾਕੇ ਤੋਂ ਲੈ ਕੇ ਰਾਸ਼ਟਰੀ ਗ੍ਰਾਮੀਣ ਰੁਜ਼ਗਾਰ ਗਰੰਟੀ ਯੋਜਨਾ ਦੇ ਸ਼ੁਰੂ ਹੋਣ ਤੋਂ ਦੋ ਸਾਲ ਪਹਿਲਾਂ ਤੱਕ ਦੀਆਂ ਹਨ।
ਇਸ ਪ੍ਰਦਰਸ਼ਨੀ ਵਿੱਚ ਸ਼ਾਮਲ ਇਨ੍ਹਾਂ ਜਿਊਂਦੀਆਂ ਜਾਗਦੀਆਂ ਜਾਪਦੀਆਂ ਤਸਵੀਰਾਂ (ਚਾਰ ਸੈੱਟਾਂ ਵਿੱਚ) ਨੂੰ ਸਾਲ 2002 ਤੋਂ ਹੁਣ ਤੱਕ ਭਾਰਤ ਅੰਦਰ ਹੀ 700,000 ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ। ਇਨ੍ਹਾਂ ਤਸਵੀਰਾਂ ਨੂੰ ਬੱਸਾਂ, ਰੇਲਵੇ ਸਟੇਸ਼ਨਾਂ, ਫ਼ੈਕਟਰੀ ਗੇਟਾਂ, ਖੇਤ ਮਜ਼ਦੂਰਾਂ ਅਤੇ ਹੋਰਨਾਂ ਮਜ਼ਦੂਰਾਂ ਦੀਆਂ ਵੱਡੀਆਂ ਰੈਲੀਆਂ, ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਵੀ ਦਿਖਾਇਆ ਜਾ ਚੁੱਕਿਆ ਹੈ। ਹੁਣ ਪਹਿਲੀ ਦਫ਼ਾ ਇਨ੍ਹਾਂ ਤਸਵੀਰਾਂ ਨੂੰ ਇਸ ਵੈੱਬਸਾਈਟ 'ਤੇ ਆਨਲਾਈਨ ਪੇਸ਼ ਕੀਤਾ ਜਾ ਰਿਹਾ ਹੈ।
ਕੰਮ ਹੀ ਕੰਮ ਬੋਲੇ, ਔਰਤ ਰਹੀ ਓਹਲੇ ਦੀ ਓਹਲੇ ਸ਼ਾਇਦ ਆਪਣੇ ਜਿਹੀ ਪਹਿਲੀ ਅਤੇ ਪੂਰੀ ਤਰ੍ਹਾਂ ਨਾਲ਼ ਡਿਜ਼ੀਟਾਇਜ਼ਡ ਅਤੇ ਕਿਊਰੇਟ ਕੀਤੀ ਗਈ ਆਨਲਾਈਨ ਫ਼ੋਟੋ ਪ੍ਰਦਰਸ਼ਨੀ ਹੈ, ਜਿਹਨੂੰ ਭੌਤਿਕ ਪ੍ਰਦਰਸ਼ਨੀਆਂ (ਜਿਸ ਵਿੱਚ ਕੁਝ ਇਬਾਰਤਾਂ ਵੀ ਹੁੰਦੀਆਂ ਹਨ ਅਤੇ ਵੱਡੀਆਂ ਤਸਵੀਰਾਂ ਵੀ) ਤੋਂ ਇਲਾਵਾ ਰਚਨਾਤਮਕਤਾ ਦੇ ਨਾਲ਼ ਆਨਲਾਈਨ ਵੀ ਪੇਸ਼ ਕੀਤਾ ਗਿਆ ਹੈ। ਹਰੇਕ ਪੈਨਲ ਕੋਲ਼ ਆਪਣੀ ਵੀਡਿਓ ਮੌਜੂਦ ਹੈ ਜੋ ਔਸਤਨ 2-3 ਮਿੰਟਾਂ ਦੀ ਹੁੰਦੀ ਹੈ। ਅਖ਼ੀਰਲਾ ਪੈਨਲ ਜਿਸ ਵਿੱਚ ਪ੍ਰਦਰਸ਼ਨੀ ਦੀ ਸਮਾਪਤੀ ਹੈ, ਉਸ ਵਿੱਚ 7 ਮਿੰਟ ਦਾ ਵੀਡਿਓ ਸ਼ਾਮਲ ਹੈ।
ਇਸ ਪ੍ਰਦਰਸ਼ਨੀ ਵਿੱਚ ਤੁਸੀਂ ਯਾਨਿ ਕਿ ਪਾਠਕ, ਵੀਡਿਓ ਦੇਖ ਸਕਦੇ ਹਨ ਅਤੇ ਨਾਲ਼ ਦੀ ਨਾਲ਼ ਫ਼ੋਟੋਗ੍ਰਾਫ਼ਰ ਦੀਆਂ ਟੀਕਾ-ਟਿੱਪਣੀਆਂ ਵੀ ਸੁਣ ਸਕਦੇ ਹੋ, ਤਸਵੀਰਾਂ ਬਾਬਤ ਇਬਾਰਤ ਵੀ ਪੜ੍ਹ ਸਕਦੇ ਹੋ... ਇੰਨਾ ਹੀ ਨਹੀਂ ਹਰੇਕ ਸਟਿਲ ਫ਼ੋਟੋ ਨੂੰ ਬਿਹਤਰ ਰੈਜ਼ੋਲਿਊਸ਼ਨ ਵਿੱਚ ਵੀ ਦੇਖ ਸਕਦੇ ਹੋ।
ਤਸਵੀਰਾਂ ਦੇਖਣ ਵਾਸਤੇ ਇੱਥੇ ਮੌਜੂਦ ਵੀਡਿਓ ਦੇਖਣ ਤੋਂ ਬਾਅਦ ਤੁਸੀਂ ਸਕ੍ਰੋਲ ਕਰ ਕਰ ਕੇ ਹੇਠਲੇ ਪੇਜ 'ਤੇ ਜਾ ਸਕਦੇ ਹੋ। ਹਰੇਕ ਪੇਜ 'ਤੇ ਵੀਡਿਓ ਦੇ ਹੇਠਾਂ, ਤੁਹਾਨੂੰ ਉਸ ਖ਼ਾਸ ਪੈਨਲ ਦੀ ਮੂਲ ਇਬਾਰਤ ਅਤੇ ਸਟਿਲ ਫ਼ੋਟੋਆਂ ਮਿਲ਼ਣਗੀਆਂ।
ਜੇ ਤੁਸੀਂ ਚਾਹੋ ਤਾਂ ਹੇਠਾਂ ਦਿੱਤੇ ਹਰੇਕ ਲਿੰਕ 'ਤੇ ਕਲਿਕ ਕਰਕੇ ਇੱਕੋ ਹੀਲੇ ਕਿਸੇ ਵੀ ਪੈਨਲ 'ਤੇ ਜਾ ਸਕਦੇ ਹੋ ਅਤੇ ਪ੍ਰਦਰਸਨੀ ਦੇਖ ਸਕਦੇ ਹੋ। ਇਸ ਤਰੀਕੇ ਨਾਲ਼, ਤੁਸੀਂ ਆਪਣੀ ਪਸੰਦ ਆਉਂਦੀਆਂ ਚੀਜ਼ਾਂ 'ਤੇ ਧਿਆਨ ਲਾ ਸਕਦੇ ਹੋ। ਜੇ ਤੁਸੀਂ ਚਾਹੋ ਤਾਂ ਹੇਠਾਂ ਦਿੱਤੀਆਂ ਗਈਆਂ ਸੀਰੀਜ਼ ਦੇ ਅਖ਼ੀਰਲੇ ਲਿੰਕ 'ਤੇ ਕਲਿਕ ਕਰਕੇ, ਪੂਰੀ ਪ੍ਰਦਰਸ਼ਨੀ ਨੂੰ ਇੱਕੋ ਹੀ ਵੀਡਿਓ ਵਿੱਚ ਲਗਾਤਾਰ ਵੀ ਦੇਖ ਸਕਦੇ ਹੋ।
ਪੈਨਲ 10: ਚੀਜ਼ਾਂ 'ਤੇ ਆਪਣੀ ਪਕੜ ਬਣਾਉਂਦੀਆਂ ਹੋਈਆਂ
ਜਾਂ ਫਿਰ ਇੱਕੋ ਹੀਲੇ ਸਾਰਾ ਕੁਝ ਦੇਖਿਆ ਜਾ ਸਕਦਾ ਹੈ (ਇਸ ਵਿੱਚ ਕੁੱਲ 32 ਮਿੰਟ ਲੱਗਣਗੇ, ਪਰ ਇੰਝ ਤੁਸੀਂ ਕ੍ਰਮਵਾਰ, ਪੈਨਲ ਦਰ ਪੈਨਲ ਪੂਰੀ ਪ੍ਰਦਰਸ਼ਨੀ ਦੇਖ ਸਕੋਗੇ)। ਤਸਵੀਰਾਂ ਦੀ ਇਬਾਰਤ ਪੜ੍ਹਨ ਲਈ ਤੁਹਾਨੂੰ ਹਰੇਕ ਪੈਨਲ ਦੇ ਪੇਜ 'ਤੇ ਜਾਣਾ ਹੋਵੇਗਾ। ਪੂਰੀ ਪ੍ਰਦਰਸ਼ਨੀ ਨੂੰ 32 ਮਿੰਟਾਂ ਵਿੱਚ ਸਮੇਟੀ ਇਸ ਵੀਡਿਓ ਦਾ ਲਿੰਕ ਹੇਠਾਂ ਦਿੱਤਾ ਜਾ ਰਿਹਾ ਹੈ।
ਤਰਜਮਾ: ਕਮਲਜੀਤ ਕੌਰ