ਫੂਲਵਤੀਆ (ਬਦਲਿਆ ਨਾਮ) ਆਪਣੀ ਵਾਰੀ ਆਉਣ ਦੀ ਉਡੀਕ ਕਰ ਰਹੀ ਹਨ ਜਦੋਂਕਿ ਉਨ੍ਹਾਂ ਦਾ ਛੋਟਾ ਭਰਾ 12 ਸਾਲਾ ਸ਼ੰਕਰ ਲਾਲ, ਸਾਈਕਲ 'ਤੇ ਆਪਣੀ ਦਿਨ ਦੀ ਆਖ਼ਰੀ ਗੇੜੀ ਕੱਢ ਰਿਹਾ ਹੈ, ਉਹਦਾ ਪਹੁੰਚ-ਟੀਚਾ ਨੇੜਲਾ ਨਿੰਮ ਦਾ ਰੁੱਖ ਹੈ। ''ਅੱਜ ਮੈਂ ਆਪਣੇ ਆਪ ਥੋੜ੍ਹੀ ਦੂਰੀ ਤੱਕ ਚਲਾਵਾਂਗੀ ਅਤੇ ਜਲਦੀ ਮੁੜ ਆਵਾਂਗੀ,'' 16 ਸਾਲਾ ਫੂਲਵਤੀਆ ਕਹਿੰਦੀ ਹਨ। ''ਕੱਲ੍ਹ ਤੋਂ ਅਗਲੇ ਪੰਜ ਦਿਨਾਂ ਤੱਕ, ਮੈਂ ਉਂਝ ਵੀ ਸਾਈਕਲ ਨਹੀਂ ਚਲਾ ਸਕਾਂਗੀ। ਕੱਪੜਾ ਰੱਖੇ ਹੋਣ ਵੇਲ਼ੇ ਥੋੜ੍ਹਾ ਖ਼ਤਰਾ ਬਣਿਆ ਰਹਿੰਦਾ ਹੈ,'' ਉਹ ਸੜਕ ਕੰਢੇ ਕਤੂਰੇ ਨੂੰ ਪੁਚਕਾਰਦਿਆਂ ਕਹਿੰਦੀ ਹਨ।

ਫੂਲਵਤੀਆ ਨੂੰ ਕੱਲ੍ਹ ਆਪਣੀ ਮਾਹਵਾਰੀ ਆਉਣ ਦੀ ਉਮੀਦ ਹੈ। ਬੀਤੇ ਮਹੀਨਿਆਂ ਤੋਂ ਉਲਟ ਇਸ ਵਾਰ ਉਨ੍ਹਾਂ ਨੂੰ ਸਕੂਲੋਂ ਮੁਫ਼ਤ ਸੈਨਿਟਰੀ ਨੈਪਕਿਨ ਨਹੀਂ ਮਿਲ਼ੇਗਾ। ''ਸਾਨੂੰ ਉੱਥੋਂ ਆਮ ਤੌਰ 'ਤੇ ਸਾਡੇ ਪੀਰੀਅਡ ਸ਼ੁਰੂ ਹੋਣ 'ਤੇ ਹੀ ਪੈਡ ਮਿਲ਼ਦੇ ਹਨ। ਪਰ ਹੁਣ ਹਾਲਤ ਇਹ ਹੈ ਕਿ ਮੈਨੂੰ ਜੋ ਕੱਪੜਾ ਹੱਥ ਆਇਆ, ਉਹਦਾ ਹੀ ਇਸਤੇਮਾਲ ਕਰਨਾ ਪੈਣਾ ਹੈ।''

ਉੱਤਰ ਪ੍ਰਦੇਸ਼ ਦੇ ਚਿਤਰਕੂਟ ਜ਼ਿਲ੍ਹੇ ਵਿੱਚ ਉਨ੍ਹਾਂ ਦਾ ਸਕੂਲ, ਦੇਸ਼ ਦੇ ਹੋਰਨਾਂ ਸਾਰੇ ਸਕੂਲਾਂ ਵਾਂਗਰ, ਕੋਵਿਡ-19 ਤਾਲਾਬੰਦੀ ਦੇ ਕਾਰਨ ਬੰਦ ਹੈ।

ਫੂਲਵਤਿਆ ਆਪਣੇ ਮਾਤਾ-ਪਿਤਾ ਅਤੇ ਦੋ ਭਰਾਵਾਂ ਦੇ ਨਾਲ਼ ਕਰਵੀ ਤਹਿਸੀਲ ਦੇ ਤਰੌਹਾ ਪਿੰਡ ਦੀ ਇੱਕ ਬਸਤੀ, ਸੋਨਪੁਰ ਵਿੱਚ ਰਹਿੰਦੀ ਹਨ। ਉਨ੍ਹਾਂ ਦੀਆਂ ਦੋ ਭੈਣਾਂ ਵੀ ਹਨ, ਜੋ ਵਿਆਹੁਤਾ ਹਨ ਅਤੇ ਕਿਤੇ ਹੋਰ ਰਹਿੰਦੀਆਂ ਹਨ। ਫੂਲਵਤੀਆ ਨੇ 10ਵੀਂ ਦੀ ਪੇਪਰ ਦਿੱਤੇ ਸਨ ਅਤੇ 10 ਦਿਨ ਦੀ ਛੁੱਟੀ ਤੋਂ ਬਾਅਦ ਦੋਬਾਰਾ ਸਕੂਲ ਜਾਣ ਹੀ ਵਾਲ਼ੀ ਸਨ ਕਿ 24 ਮਾਰਚ ਨੂੰ ਤਾਲਾਬੰਦੀ ਦਾ ਐਲਾਨ ਹੋ ਗਿਆ। ਉਹ ਕਰਵੀ ਬਲਾਕ ਦੇ ਰਾਜਕੀਯ ਬਾਲਿਕਾ ਇੰਟਰ ਕਾਲਜ ਵਿੱਚ ਪੜ੍ਹਦੀ ਹਨ।

''ਮੈਂ ਕੱਪੜੇ ਦਾ ਅਜਿਹਾ ਟੁਕੜਾ ਲੱਭਾਂਗੀ ਜਿਹਦੀ ਕਿਤੇ ਕੋਈ ਵਰਤੋਂ ਨਾ ਹੋ ਰਹੀ ਹੋਵੇ- ਫਿਰ ਮੈਂ ਉਹੀ ਵਰਤਾਂਗੀ। ਉਹਨੂੰ ਦੂਸਰੀ ਵਾਰ ਇਸਤੇਮਾਲ ਕਰਨ ਤੋਂ ਪਹਿਲਾਂ ਮੈਂ ਉਹਨੂੰ ਧੋਵਾਂਗੀ,'' ਫੂਲਵਤੀਆ ਕਹਿੰਦੀ ਹਨ। ਧੂੜ ਦੀ ਇੱਕ ਰੇਖਾ ਜੋ ਸ਼ਾਇਦ ਨੰਗੇ ਪੈਰੀਂ ਤੁਰਨ ਕਾਰਨ ਉਨ੍ਹਾਂ ਦੀ ਚਮਕਦੀ ਗ਼ੁਲਾਬੀ ਰੰਗੀ ਨਹੁੰ ਪਾਲਸ਼ ਨਾਲ਼ ਸਜਾਏ ਪੈਰਾਂ ਨੂੰ ਥੋੜ੍ਹਾ ਧੁੰਦਲਾ ਕਰ ਰਹੀ ਹੈ।

Phoolwatiya, 16, says, 'We normally get pads there [at school] when our periods begin. But now I will use any piece of cloth I can'
PHOTO • Jigyasa Mishra

16 ਸਾਲਾ ਫੂਲਵਤੀਆ ਕਹਿੰਦੀ ਹਨ, ' ਸਾਨੂੰ ਸਕੂਲੋਂ ਆਮ ਤੌਰ ' ਤੇ ਸਾਡੇ ਪੀਰੀਅਡ ਸ਼ੁਰੂ ਹੋਣ ' ਤੇ ਹੀ ਪੈਡ ਮਿਲ਼ਦੇ ਹਨ।ਪਰ ਹੁਣ ਮੈਨੂੰ ਜੋ ਕੱਪੜਾ ਹੱਥ ਆਇਆ, ਉਹਦਾ ਹੀ ਇਸਤੇਮਾਲ ਕਰਨਾ ਪੈਣਾ ਹੈ

ਫੂਲਵਤੀਆ ਇਕੱਲੀ ਨਹੀਂ ਹੈ। ਉੱਤਰ ਪ੍ਰਦੇਸ਼ ਵਿੱਚ ਉਨ੍ਹਾਂ ਜਿਹੀਆਂ ਕਰੀਬ 1 ਕਰੋੜ ਕੁੜੀਆਂ ਮੁਫ਼ਤ ਸੈਨਿਟਰੀ ਪੈਡ ਲੈਣ ਦੇ ਯੋਗ ਬਣਦੀਆਂ ਹਨ - ਜੋ ਉਨ੍ਹਾਂ ਦੇ ਸਕੂਲਾਂ ਦੁਆਰਾ ਵੰਡੇ ਜਾਂਦੇ ਹਨ। ਅਸੀਂ ਇਹ ਪਤਾ ਨਹੀਂ ਲਾ ਸਕੇ ਕਿ ਅਸਲ ਵਿੱਚ ਫੂਲਵਤੀਆ ਵਰਗੀਆਂ ਕਿੰਨੀਆਂ ਹੋਰ ਕੁੜੀਆਂ ਨੂੰ ਇਹ ਮਿਲ਼ ਰਹੇ ਸਨ। ਪਰ ਫਿਰ ਵੀ, ਜੇ ਇਹ ਉਸ ਸੰਖਿਆ ਦਾ 10ਵਾਂ ਹਿੱਸਾ ਵੀ ਹੁੰਦਾ ਤਾਂ ਗ਼ਰੀਬ ਪਰਿਵਾਰਾਂ ਦੀਆਂ ਅਜਿਹੀਆਂ ਦਸ ਲੱਖ ਤੋਂ ਵੱਧ ਕੁੜੀਆਂ ਤਾਂ ਹੋਣਗੀਆਂ ਜਿਨ੍ਹਾਂ ਨੂੰ ਇਸ ਸਮੇਂ ਸੈਨਿਟਰੀ ਨੈਪਕਿਨ ਨਹੀਂ ਮਿਲ਼ ਪਾ ਰਹੇ ਹੋਣਗੇ।

ਰਾਸ਼ਟਰੀ ਵਿੱਦਿਅਕ ਯੋਜਨਾ ਅਤੇ ਪ੍ਰਸ਼ਾਸਨ ਸੰਸਥਾ ਦੀ ਭਾਰਤ ਵਿੱਚ ਸਕੂਲੀ ਸਿੱਖਿਆ ਨਾਮਕ ਇੱਕ ਰਿਪੋਰਟ ਦੇ ਮੁਤਾਬਕ, ਯੂਪੀ ਵਿੱਚ ਜਮਾਤ 6ਵੀਂ ਤੋਂ 12ਵੀਂ ਤੱਕ ਦੀਆਂ ਕੁੜੀਆਂ ਦੀ ਗਿਣਤੀ 10.86 ਮਿਲੀਅਨ ਹੈ। ਇਹ 2016-17 ਦਾ ਅੰਕੜਾ ਹੈ, ਜਿਹਦੇ ਬਾਅਦ ਦੇ ਸਾਲਾਂ ਦਾ ਕੋਈ ਅੰਕੜਾ ਉਪਲਬਧ ਨਹੀਂ ਹੈ।

ਕਿਸ਼ੋਰੀ ਸੁਰੱਖਿਆ ਯੋਜਨਾ (ਦੇਸ਼ ਦੇ ਹਰ ਬਲਾਕ ਨੂੰ ਕਵਰ ਕਰਦਾ ਭਾਰਤ ਸਰਕਾਰ ਦਾ ਪ੍ਰੋਗਰਾਮ) ਦੇ ਤਹਿਤ, ਜਮਾਤ 6ਵੀਂ ਤੋਂ 12ਵੀਂ ਤੱਕ ਦੀਆਂ ਕੁੜੀਆਂ ਮੁਫ਼ਤ ਸੈਨਿਟਰੀ ਨੈਪਕਿਨ ਪਾਉਣ ਦੇ ਯੋਗ ਹਨ। ਉੱਤਰ ਪ੍ਰਦੇਸ਼ ਵਿੱਚ ਇਸ ਪ੍ਰੋਗਰਾਮ ਦਾ ਉਦਘਾਟ 2015 ਵਿੱਚ ਤਤਕਾਲੀਨ ਮੁੱਖ ਮੰਤਰੀ ਅਖੀਲੇਸ਼ ਯਾਦਵ ਦੁਆਰਾ ਕੀਤਾ ਗਿਆ ਸੀ।

*****

ਕੱਪੜਾ ਦੋਣ ਤੋਂ ਬਾਅਦ ਉਹ ਉਹਨੂੰ ਸੁੱਕਣੇ ਕਿੱਥੇ ਪਾਉਂਦੀ ਹਨ? ''ਮੈਂ ਉਹਨੂੰ ਘਰ ਦੇ ਅੰਦਰ ਕਿਸੇ ਕੋਨੇ ਵਿੱਚ ਸੁੱਕਣੇ ਪਾਉਂਦੀ ਹਾਂ ਜਿੱਥੇ ਕਿਸੇ ਦੀ ਨਜ਼ਰ ਨਾ ਪਵੇ। ਮੈਨੂੰ ਇਹ ਕੰਮ ਆਪਣੇ ਪਿਤਾ ਜਾਂ ਭਰਾਵਾਂ ਨੂੰ ਨਜ਼ਰ ਤੋਂ ਓਹਲੇ ਕਰਨਾ ਪੈਂਦਾ ਹੈ,'' ਫੂਲਵਤੀਆ ਕਹਿੰਦੀ ਹਨ। ਮਾਹਵਾਰੀ ਵਿੱਚ ਵਰਤੀਂਦੀ ਅਤੇ ਧੋਤੇ ਕੱਪੜਿਆਂ ਨੂੰ ਧੁੱਪੇ ਨਹੀਂ ਸੁਕਾਉਣਾ ਇਹ ਇੱਥੋਂ ਦੀਆਂ ਕੁੜੀਆਂ ਅਤੇ ਔਰਤਾਂ ਦੇ ਦਰਮਿਆਨ ਆਮ ਗੱਲ ਹੈ- ਜਿਵੇਂ ਕਿ ਹੋਰ ਥਾਵਾਂ 'ਤੇ ਵੀ ਹੁੰਦਾ ਹੈ-ਤਾਂਕਿ ਉਨ੍ਹਾਂ ਨੂੰ ਘਰ ਦੇ ਪੁਰਸ਼ਾਂ ਦੀ ਨਜ਼ਰ ਤੋਂ ਲੁਕਾਇਆ ਜਾ ਸਕੇ।

Before the lockdown: Nirasha Singh, principal of the Upper Primary School in Mawaiya village, Mirzapur district, distributing sanitary napkins to students
PHOTO • Jigyasa Mishra

ਤਾਲਾਬੰਦੀ ਤੋਂ ਪਹਿਲਾਂ : ਮਿਰਜ਼ਾਪੁਰ ਜ਼ਿਲ੍ਹੇ ਦੇ ਸਵੈਯਾ ਪਿੰਡ ਦੇ ਹਾਈ ਪ੍ਰਾਇਮਰੀ ਸਕੂਲ ਦੀ ਪ੍ਰਿੰਸੀਪਲ ਨਿਰਾਸ਼ਾ ਸਿੰਘ, ਵਿਦਿਆਰਥਣਾਂ ਨੂੰ ਸੈਨਿਟਰੀ ਨੈਪਕਿਨ ਵੰਡਦੇ ਹੋਏ

ਕੱਪੜਾ ਦੋਣ ਤੋਂ ਬਾਅਦ ਉਹ ਉਹਨੂੰ ਸੁੱਕਣੇ ਕਿੱਥੇ ਪਾਉਂਦੀ ਹਨ? ''ਮੈਂ ਉਹਨੂੰ ਘਰ ਦੇ ਅੰਦਰ ਕਿਸੇ ਕੋਨੇ ਵਿੱਚ ਸੁੱਕਣੇ ਪਾਉਂਦੀ ਹਾਂ ਜਿੱਥੇ ਕਿਸੇ ਦੀ ਨਜ਼ਰ ਨਾ ਪਵੇ। ਮੈਨੂੰ ਇਹ ਆਪਣੇ ਪਿਤਾ ਜਾਂ ਭਰਾਵਾਂ ਨੂੰ ਨਜ਼ਰ ਤੋਂ ਓਹਲੇ ਕਰਨਾ ਪੈਂਦਾ ਹੈ,'' ਫੂਲਵਤੀਆ ਕਹਿੰਦੀ ਹਨ। ਮਾਹਵਾਰੀ ਵਿੱਚ ਵਰਤੀਂਦੀ ਅਤੇ ਧੋਤੇ ਕੱਪੜਿਆਂ ਨੂੰ ਧੁੱਪੇ ਨਹੀਂ ਸੁਕਾਉਣਾ ਇਹ ਇੱਥੋਂ ਦੀਆਂ ਕੁੜੀਆਂ ਅਤੇ ਔਰਤਾਂ ਦੇ ਦਰਮਿਆਨ ਆਮ ਗੱਲ ਹੈ

ਜਿਵੇਂ ਕਿ ਯੂਨੀਸੈਫ਼ ਦਾ ਕਹਿਣਾ ਹੈ ,''ਮਾਹਵਾਰੀ ਬਾਰੇ ਜਾਣਕਾਰੀ ਦੀ ਘਾਟ ਨਾਲ਼ ਗ਼ਲਤ ਧਾਰਨਾਵਾਂ ਅਤੇ ਪੱਖਪਾਤ ਪੈਦਾ ਹੁੰਦੇ ਹਨ ਅਤੇ ਇਸ ਨਾਲ਼ ਕੁੜੀਆਂ ਬਚਪਨ ਦੇ ਸਧਾਰਣ ਤਜ਼ਰਬਿਆਂ ਅਤੇ ਗਤੀਵਿਧੀਆਂ ਤੋਂ ਵਾਂਝੀਆਂ ਰਹਿ ਸਕਦੀਆਂ ਹਨ।''

''ਮਾਹਵਾਰੀ ਸਮੇਂ ਲਹੂ ਸੋਖਕ ਦੇ ਰੂਪ ਵਿੱਚ ਨਰਮ ਸੂਤੀ ਕੱਪੜੇ ਦੀ ਵਰਤੋਂ ਸੁਰੱਖਿਅਤ ਹੈ ਪਰ ਜੇਕਰ ਉਹਨੂੰ ਠੀਕ ਤਰ੍ਹਾਂ ਧੋਤਾ ਅਤੇ ਧੁੱਪੇ ਸੁਕਾਇਆ ਗਿਆ ਹੋਵੇ। ਸਿਰਫ਼ ਉਦੋਂ ਹੀ ਬੈਕਟੀਰੀਆ ਦੀ ਲਾਗ ਤੋਂ ਬਚਿਆ ਜਾ ਸਕਦਾ ਹੈ। ਪਰ ਜ਼ਿਆਦਾਤਰ ਗ੍ਰਾਮੀਣ ਇਲਾਕਿਆਂ ਵਿੱਚ ਇਸ ਗੱਲ ਦਾ ਕੋਈ ਧਿਆਨ ਨਹੀਂ ਰੱਖਿਆ ਜਾਂਦਾ ਹੈ, ਇਸਲਈ ਉਨ੍ਹਾਂ (ਕੁੜੀਆਂ ਅਤੇ ਜੁਆਨ ਔਰਤਾਂ) ਦੇ ਗੁਪਤ-ਅੰਗਾਂ ਵਿੱਚ ਲਾਗ ਇੱਕ ਆਮ ਸਮੱਸਿਆ ਹੈ,'' ਲਖਨਊ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਦੀ ਸੀਨੀਅਰ ਜਨਾਨਾ ਰੋਗ ਮਾਹਰ, ਡਾ. ਨੀਤੂ ਸਿੰਘ ਕਹਿੰਦੀ ਹਨ। ਫੂਲਵਤੀਆ ਜਿਹੀਆਂ ਕੁੜੀਆਂ ਹੁਣ ਪੈਡ ਦੀ ਬਜਾਇ ਮੈਲ਼ੇ ਕੱਪੜਿਆਂ ਦਾ ਇਸਤੇਮਾਲ ਕਰਨ ਲੱਗੀਆਂ ਹਨ- ਜਿਸ ਕਰਕੇ ਉਨ੍ਹਾਂ ਨੂੰ ਐਲਰਜੀ ਅਤੇ ਹੋਰ ਬੀਮਾਰੀਆਂ ਲੱਗ ਸਕਦੀਆਂ ਹਨ।

''ਸਕੂਲ ਵਿੱਚ ਸਾਨੂੰ ਜਨਵਰੀ ਵਿੱਚ 3-4 ਪੈਕਟ ਦਿੱਤੇ ਗਏ ਸਨ,'' ਫੂਲਵਤੀਆ ਕਹਿੰਦੀ ਹਨ। ''ਪਰ ਉਹ ਹੁਣ ਖ਼ਤਮ ਹੋ ਗਏ ਹਨ।'' ਅਤੇ ਉਨ੍ਹਾਂ ਕੋਲ਼ ਇੰਨੇ ਪੈਸੇ ਹੀ ਨਹੀਂ ਹਨ ਕਿ ਉਹ ਇਨ੍ਹਾਂ ਨੂੰ ਬਜ਼ਾਰੋਂ ਖ਼ਰੀਦ ਸਕਣ। ਇਹਦੇ ਲਈ ਉਨ੍ਹਾਂ ਨੂੰ ਹਰ ਮਹੀਨੇ ਘੱਟ ਤੋਂ ਘੱਟ 60 ਰੁਪਏ ਖਰਚ ਕਰਨ ਪੈਣਗੇ। ਸਭ ਤੋਂ ਸਸਤਾ, ਛੇ ਪੈਡਾਂ ਵਾਲ਼ਾ ਇੱਕ ਪੈਕੇਟ 30 ਰੁਪਏ ਵਿੱਚ ਆਉਂਦਾ ਹੈ। ਉਨ੍ਹਾਂ ਨੂੰ ਹਰ ਮਹੀਨੇ ਅਜਿਹੇ ਦੋ ਪੈਕਟਾਂ ਦੀ ਲੋੜ ਹੋਵੇਗੀ।

ਉਨ੍ਹਾਂ ਦੇ ਪਿਤਾ, ਮਾਂ ਅਤੇ ਵੱਡੇ ਭਰਾ ਸਾਰੇ ਹੀ ਦਿਹਾੜੀਦਾਰ ਮਜ਼ਦੂਰ (ਖੇਤ) ਹਨ, ਜੋ ਆਮ ਦਿਨਾਂ ਵਿੱਚ ਇਕੱਠੇ ਰਲ਼ ਕੇ ਕਰੀਬ 400 ਰੁਪਏ ਰੋਜ਼ਾਨਾ ਕਮਾ ਲੈਂਦੇ ਹਨ। ''ਹੁਣ ਇਹ ਘੱਟ ਕੇ ਸਿਰਫ਼ 100 ਰੁਪਏ ਰਹਿ ਗਿਆ ਹੈ ਅਤੇ ਕੋਈ ਵੀ ਸਾਨੂੰ ਖ਼ੇਤਾਂ ਵਿੱਚ ਕੰਮ ਨਹੀਂ ਦੇਣਾ ਚਾਹੁੰਦਾ ਹੈ,'' ਫੂਲਵਤੀਆ ਦੀ ਮਾਂ, 52 ਸਾਲਾ ਰਾਮ ਪਿਆਰੀ ਆਪਣੀ ਪੋਤੀ ਨੂੰ ਖਿਚੜੀ ਖਵਾਉਂਦਿਆਂ ਕਹਿੰਦੀ ਹਨ।

ਇੱਥੇ ਵੰਡ ਦੇ ਵਿਕਲਪਿਕ ਚੈਨਲ ਮੌਜੂਦ ਨਹੀਂ ਹਨ। ''ਅਸੀਂ ਹਾਲੇ ਬੁਨਿਆਦੀ ਲੋੜਾਂ ਵੱਲ਼ ਧਿਆਨ ਕੇਂਦਰਤ ਕਰ ਰਹੇ ਹਾਂ, ਜੋ ਕਿ ਰਾਸ਼ਨ ਅਤੇ ਭੋਜਨ ਹੈ। ਅਜਿਹੀ ਹਾਲਤ ਵਿੱਚ ਜੀਵਨ ਨੂੰ ਬਚਾਉਣਾ ਇਕਲੌਤੀ ਪ੍ਰਾਥਮਿਕਤਾ ਹੈ,'' ਚਿਤਰਕੂਟ ਦੇ ਜਿਲ੍ਹਾ-ਅਧਿਕਾਰੀ ਸ਼ੇਸ਼ ਮਣੀ ਪਾਂਡੇ ਨੇ ਦੱਸਿਆ।

Ankita (left) and her sister Chhoti: '... we have to think twice before buying even a single packet. There are three of us, and that means Rs. 90 a month at the very least'
PHOTO • Jigyasa Mishra
Ankita (left) and her sister Chhoti: '... we have to think twice before buying even a single packet. There are three of us, and that means Rs. 90 a month at the very least'
PHOTO • Jigyasa Mishra

ਅੰਕਿਤਾ (ਖੱਬੇ) ਅਤੇ ਉਹਦੀ ਭੈਣ ਛੋਟੀ : ' ...ਸਾਨੂੰ ਇੱਕ ਸਿੰਗਲ ਪੈਕਟ ਖਰੀਦਣ ਲਈ ਵੀ ਦੋ ਵਾਰੀਂ ਸੋਚਣਾ ਪੈਂਦਾ ਹੈ। ਅਸੀਂ ਤਿੰਨ ਹਾਂ ਅਤੇ ਇਹਦਾ ਮਤਲਬ ਹੈ ਮਹੀਨੇ ਦੇ ਘੱਟੋਘੱਟ 90 ਰੁਪਏ ਖ਼ਰਚਾ ਕਰਨਾ '

ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ ( ਐੱਨਐੱਫਐੱਚਐੱਸ-4 ) ਸਾਨੂੰ ਦੱਸਦਾ ਹੈ ਕਿ ਸਾਲ 2015-16 ਵਿੱਚ ਦੇਸ਼ ਅੰਦਰ 15-24 ਸਾਲ ਦੀ 62 ਪ੍ਰਤੀਸ਼ਤ ਜੁਆਨ ਔਰਤਾਂ ਮਾਹਵਾਰੀ ਵਿੱਚ ਸੁਰੱਖਿਆ ਦੇ ਨਾਮ 'ਤੇ ਹਾਲੇ ਵੀ ਕੱਪੜੇ ਦੀ ਹੀ ਵਰਤੋਂ ਕਰ ਰਹੀਆਂ ਸਨ। ਉੱਤਰ ਪ੍ਰਦੇਸ਼ ਵਿੱਚ ਇਹ ਅੰਕੜਾ 81 ਫੀਸਦ ਸੀ।

ਮਈ 28 ਨੂੰ ਜਦੋਂ ਮਾਹਵਾਰੀ ਸਫ਼ਾਈ ਦਿਵਸ ਆਉਣ 'ਤੇ ਇਸ ਮੋਰਚੇ 'ਤੇ ਖ਼ੁਸ਼ ਹੋਣ ਲਈ ਕਾਫ਼ੀ ਕੁਝ ਨਹੀਂ ਹੋਵੇਗਾ।

*****

ਇਹ ਸਮੱਸਿਆ ਸਾਰੇ ਜ਼ਿਲ੍ਹਿਆਂ ਵਿੱਚ ਆਮ ਹੈ। ''ਸਾਨੂੰ ਤਾਲਾਬੰਦੀ ਤੋਂ ਠੀਕ ਇੱਕ ਦਿਨ ਪਹਿਲਾਂ ਕਾਫ਼ੀ ਸਾਰੇ ਨਵੇਂ ਪੈਡ ਮਿਲ਼ੇ ਸਨ ਅਤੇ ਇਸ ਤੋਂ ਪਹਿਲਾਂ ਕਿ ਸਾਨੂੰ ਉਨ੍ਹਾਂ ਨੂੰ ਕੁੜੀਆਂ ਵਿੱਚ ਵੰਡ ਪਾਉਂਦੇ, ਸਕੂਲ ਬੰਦ ਕਰਨਾ ਪਿਆ। ਲਖਨਊ ਜ਼ਿਲ੍ਹੇ ਦੇ ਗੋਸਾਈਂ ਗੰਜ ਬਲਾਕ ਵਿੱਚ ਸਥਿਤ ਸਲੌਲੀ ਪਿੰਡ ਦੇ ਉੱਚ ਪ੍ਰਾਇਮਰੀ ਸਕੂਲ ਦੀ ਪ੍ਰਿੰਸੀਪਲ, ਯਸ਼ੋਦਾਨੰਦ ਕੁਮਾਰ ਕਹਿੰਦੀ ਹਨ।

''ਮੈਂ ਆਪਣੀਆਂ ਵਿਦਿਆਰਥਣਾਂ ਦੀ ਮਾਹਵਾਰੀ ਸਿਹਤ ਨੂੰ ਸਦਾ ਯਕੀਨੀ ਬਣਾਇਆ ਹੈ। ਉਨ੍ਹਾਂ ਨੂੰ ਨੈਪਕਿਨ ਦੇਣ ਤੋਂ ਇਲਾਵਾ, ਮੈਂ ਹਰ ਮਹੀਨੇ ਕੁੜੀਆਂ ਅਤੇ ਔਰਤ ਕਰਮਚਾਰੀਆਂ ਦੇ ਨਾਲ਼ ਇੱਕ ਬੈਠਕ ਕਰਦੀ ਹਾਂ ਤਾਂਕਿ ਮਾਹਵਾਰੀ ਸਫ਼ਾਈ ਦੇ ਮਹੱਤਵ ਬਾਰੇ ਉਨ੍ਹਾਂ ਨਾਲ਼ ਗੱਲ ਕੀਤੀ ਜਾ ਸਕੇ। ਪਰ ਹੁਣ ਸਕੂਲ ਲਗਭਗ ਦੋ ਮਹੀਨੇ ਦੇ ਲਈ ਬੰਦ ਹੋ ਗਿਆ ਹੈ,'' ਨਿਰਾਸ਼ਾ ਸਿੰਘ ਫ਼ੋਨ 'ਤੇ ਦੱਸਦੀ ਹਨ। ਉਹ ਮਿਰਜਾਪੁਰ ਜ਼ਿਲ੍ਹੇ ਦੇ ਉੱਚ ਪ੍ਰਾਇਮਰੀ ਸਕੂਲ ਮਵੈਯਾ ਪਿੰਡ ਦੀ ਪ੍ਰਿੰਸੀਪਲ ਹਨ। ''ਮੇਰੀਆਂ ਕਈ ਵਿਦਿਆਰਥਣਾਂ ਨੇੜਲੀ ਦੁਕਾਨ ਤੱਕ ਵੀ ਪਹੁੰਚ ਨਹੀਂ ਬਣਾ ਸਕਦੀਆਂ ਜਿੱਥੋਂ ਉਨ੍ਹਾਂ ਨੂੰ ਪੈਡ ਦਾ ਪੈਕਟ ਮਿਲ਼ ਸਕਦਾ ਹੈ ਅਤੇ ਇਹ ਦੱਸਣ ਦੀ ਲੋੜ ਨਹੀਂ ਕਿ ਕਈ ਕੁੜੀਆਂ ਪੈਡਾਂ 'ਤੇ ਮਹੀਨੇ ਦੇ 30-60 ਰੁਪਏ ਖਰਚ ਨਹੀਂ ਕਰ ਰਹੀਆਂ ਹੋਣਗੀਆਂ।

ਵਾਪਸ ਚਿਤਰਕੂਟ ਜ਼ਿਲ੍ਹਿਆਂ ਵਿੱਚ, 17 ਸਾਲਾ ਅੰਕਿਤਾ ਦੇਵੀ ਅਤੇ ਉਨ੍ਹਾਂ ਦੀ 14 ਸਾਲਾ ਭੈਣ ਛੋਟੀ (ਦੋਵਾਂ ਦੇ ਨਾਮ ਬਦਲ ਦਿੱਤੇ ਗਏ ਹਨ) ਯਕੀਨੀ ਤੌਰ 'ਤੇ ਇੰਨਾ ਪੈਸਾ ਖ਼ਰਚ ਨਹੀਂ ਕਰ ਰਹੀਆਂ ਹੋਣਗੀਆਂ। ਫੂਲਵਤੀਆ ਦੇ ਘਰੋਂ ਕਰੀਬ 22 ਕਿਲੋਮੀਟਰ ਦੂਰ, ਚਿਤਰਾ ਗੋਕੁਲਪੁਰ ਪਿੰਡ ਵਿੱਚ ਰਹਿਣ ਵਾਲ਼ੀਆਂ ਦੋਵੇਂ ਕੁੜੀਆਂ ਨੇ ਵੀ ਕੱਪੜਾ ਵਰਤਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦੀ ਇੱਕ ਹੋਰ ਭੈਣ ਵੀ ਇੰਝ ਹੀ ਕਰ ਰਹੀ ਹੈ ਜੋ ਇਨ੍ਹਾਂ ਤੋਂ ਵੱਡੀ ਹੈ, ਮੈਂ ਜਦੋਂ ਉਨ੍ਹਾਂ ਨਾਲ਼ ਮਿਲ਼ਣ ਗਈ ਸੀ ਤਾਂ ਉਹ ਉੱਥੇ ਮੌਜੂਦ ਹੀ ਨਹੀਂ ਸੀ। ਦੋਵੇਂ ਭੈਣਾਂ ਇੱਕੋ ਹੀ ਸਕੂਲ- ਚਿਤਰਾ ਗੋਕੁਲਪੁਰ ਦੇ ਸ਼ਿਵਾਜੀ ਇੰਟਰ ਕਾਲਜ ਵਿੱਚ ਪੜ੍ਹਦੀਆਂ ਹਨ, ਜਿੱਥੇ ਅੰਕਿਤਾ ਜਮਾਤ 11ਵੀਂ ਵਿੱਚ ਹੈ ਜਦੋਂਕਿ ਛੋਟੀ ਜਮਾਤ 9ਵੀਂ ਵਿੱਚ। ਉਨ੍ਹਾਂ ਦੇ ਪਿਤਾ, ਰਮੇਸ਼ ਪਹਾੜੀ (ਬਦਲਿਆ ਨਾਮ), ਸਥਾਨਕ ਸਰਕਾਰੀ ਦਫ਼ਤਰ ਵਿੱਚ ਬਤੌਰ ਸਹਾਇਕ ਕੰਮ ਕਰਦੇ ਹਨ ਅਤੇ ਮਹੀਨੇ ਦੀ ਲਗਭਗ 10,000 ਰੁਪਏ ਤਨਖ਼ਾਹ ਪਾਉਂਦੇ ਹਨ।

The Shivaji Inter College (let) in Chitara Gokulpur village, where Ankita and Chhoti study, is shut, cutting off their access to free sanitary napkins; these are available at a pharmacy (right) three kilometers from their house, but are unaffordable for the family
PHOTO • Jigyasa Mishra
The Shivaji Inter College (let) in Chitara Gokulpur village, where Ankita and Chhoti study, is shut, cutting off their access to free sanitary napkins; these are available at a pharmacy (right) three kilometers from their house, but are unaffordable for the family
PHOTO • Jigyasa Mishra

ਚਿਤਰਾ ਗੋਕੁਲਪੁਰ ਪਿੰਡ ਦਾ ਸ਼ਿਵਾਜੀ ਇੰਟਰ ਕਾਲਜ (ਖੱਬੇ), ਜਿੱਥੇ ਅੰਕਿਤਾ ਅਤੇ ਛੋਟੀ ਪੜ੍ਹਦੀਆਂ ਹਨ, ਬੰਦ ਪਿਆ ਹੈ, ਜਿਹਦੇ ਕਾਰਨ ਉਨ੍ਹਾਂ ਨੂੰ ਮੁਫ਼ਤ ਨੈਪਕਿਨ ਨਹੀਂ ਮਿਲ਼ ਪਾ ਰਹੇ ਹਨ ; ਇਹ ਉਨ੍ਹਾਂ ਦੇ ਘਰ ਤੋਂ ਤਿੰਨ ਕਿਲੋਮੀਟਰ ਦੂਰ ਦਵਾਈ ਦੀ ਇੱਕ ਦੁਕਾਨ (ਸੱਜੇ) ' ਤੇ ਉਪਲਬਧ ਹਨ, ਪਰ ਇਸ ਪਰਿਵਾਰ ਲਈ ਕਾਫ਼ੀ ਮਹਿੰਗੇ ਹਨ

''ਪਤਾ ਨਹੀਂ ਸਾਨੂੰ ਇਨ੍ਹਾਂ ਦੋ ਮਹੀਨਿਆਂ ਦੀ ਤਨਖ਼ਾਹ ਮਿਲ਼ੇਗੀ ਵੀ ਜਾਂ ਨਹੀਂ,'' ਉਹ ਕਹਿੰਦੇ ਹਨ। ''ਘਰ ਦਾ ਕਿਰਾਇਆ ਦੇਣਾ ਅਜੇ ਵੀ ਬਾਕੀ ਹੈ, ਇਹ ਚੇਤੇ ਦਵਾਉਣ ਲਈ ਮੇਰਾ ਮਕਾਨ ਮਾਲਕ ਮੈਨੂੰ ਫ਼ੋਨ ਕਰਦਾ ਰਹਿੰਦਾ ਹੈ।'' ਰਮੇਸ਼ ਮੂਲ਼ ਰੂਪ ਨਾਲ਼ ਉੱਤਰ ਪ੍ਰਦੇਸ ਦੇ ਬਾਂਦਾ ਜ਼ਿਲ੍ਹੇ ਦੇ ਰਹਿਣ ਵਾਲ਼ੇ ਹਨ ਅਤੇ ਕੰਮ ਕਰਨ ਲਈ ਇੱਥੇ ਆਏ ਸਨ।

ਅੰਕਿਤਾ ਦਾ ਕਹਿਣਾ ਹੈ ਕਿ ਦਵਾਈ ਦੀ ਨੇੜਲੀ ਦੁਕਾਨ ਤਿੰਨ ਕਿਲੋਮੀਟਰ ਦੂਰ ਹੈ। ਇੱਕ ਜਨਰਲ ਸਟੋਰ ਉਨ੍ਹਾਂ ਦੇ ਘਰੋਂ ਬਾਮੁਸ਼ਕਲ 300 ਮੀਟਰ ਦੂਰ ਹੈ, ਜਿੱਥੇ ਸੈਨਿਟਰੀ ਨੈਪਕਿਨ ਦਾ ਸਟੌਕ ਰੱਖਿਆ ਰਹਿੰਦਾ ਹੈ। ''ਪਰ ਸਾਨੂੰ 30 ਰੁਪਏ ਦਾ ਇੱਕ ਸਿੰਗਲ ਪੈਕੇਟ ਖ਼ਰੀਦਣ ਲਈ ਦੋ ਵਾਰ ਸੋਚਣਾ ਪੈਂਦਾ ਹੈ,'' ਅੰਕਿਤਾ ਕਹਿੰਦੀ ਹਨ। ''ਅਸੀਂ ਤਿੰਨ ਭੈਣਾਂ ਹਾਂ ਇਹਦਾ ਮਤਲਬ ਹੈ ਕਿ ਮਹੀਨੇ ਦੇ ਘੱਟ ਤੋਂ ਘੱਟ 90 ਰੁਪਏ ਖ਼ਰਚ ਕਰਨੇ।''

ਇਹ ਸਪੱਸ਼ਟ ਹੈ ਕਿ ਇੱਥੋਂ ਦੀ ਬਹੁਤੇਰੀਆਂ ਕੁੜੀਆਂ ਦੇ ਕੋਲ਼ ਪੈਡ ਖ਼ਰੀਦਣ ਲਈ ਪੈਸੇ ਨਹੀਂ ਹਨ। ''ਤਾਲਾਬੰਦੀ ਤੋਂ ਬਾਅਦ ਸੈਨਿਟਰੀ ਪੈਡਸ ਦੀ ਵਿਕਰੀ ਵਿੱਚ ਕੋਈ ਵਾਧਾ ਨਹੀਂ ਹੋਇਆ ਹੈ,'' ਰਾਮ ਬਰਸੈਯਾ ਕਹਿੰਦੇ ਹਨ, ਜਿਨ੍ਹਾਂ ਨਾਲ਼ ਮੈਂ ਚਿਤਰਕੂਟ ਦੇ ਸੀਤਾਪੁਰ ਸ਼ਹਿਰ ਵਿੱਚ ਸਥਿਤ ਉਨ੍ਹਾਂ ਦੀ ਦਵਾਈ ਦੀ ਦੁਕਾਨ 'ਤੇ ਗੱਲ ਕੀਤੀ ਸੀ ਅਤੇ ਇੰਝ ਜਾਪਦਾ ਹੈ ਕਿ ਦੂਸਰੀਆਂ ਥਾਵਾਂ ਦਾ ਵੀ ਇਹੀ ਹਾਲ ਹੈ।

ਅੰਕਿਤਾ ਮਾਰਚ ਵਿੱਚ ਆਪਣੀ ਹਾਈ ਸਕੂਲ ਪ੍ਰੀਖਿਆ ਵਿੱਚ ਬੈਠੀ ਸਨ। ''ਪੇਪਰ ਚੰਗੇ ਹੋਏ ਸਨ। ਮੈਂ 11ਵੀਂ ਜਮਾਤ ਵਿੱਚ ਜੀਵ-ਵਿਗਿਆਨ ਵਿਸ਼ਾ ਲੈਣਾ ਚਾਹੁੰਦੀ ਹਾਂ। ਸਗੋਂ, ਮੈਂ ਕੁਝ ਸੀਨੀਅਰ ਵਿਦਿਆਰਥੀਆਂ ਪਾਸੋਂ ਜੀਵ-ਵਿਗਿਆਨ ਦੀਆਂ ਪੁਰਾਣੀਆਂ ਕਿਤਾਬਾਂ ਮੰਗੀਆਂ ਸਨ, ਪਰ ਉਦੋਂ ਸਕੂਲ ਬੰਦ ਹੋ ਗਏ,'' ਉਹ ਕਹਿੰਦੀ ਹਨ।

ਜੀਵ-ਵਿਗਿਆਨ ਕਿਉਂ? '' ਲੜਕੀਓਂ ਔਰ ਮਹਿਲਾਓਂ ਕਾ ਇਲਾਜ ਕਰੂੰਗੀ ,'' ਉਹ ਹੱਸਦਿਆਂ ਕਹਿੰਦੀ ਹਨ। ''ਪਰ ਮੈਨੂੰ ਇਹ ਪਤਾ ਨਹੀਂ ਕਿ ਇਸ ਸੁਪਨੇ ਨਾਲ਼ ਅੱਗੇ ਕਿਵੇਂ ਵੱਧਣਾ ਹੈ।''

ਪਾਰੀ ( PARI ) ਅਤੇ ਕਾਊਂਟਰਮੀਡੀਆ ਟ੍ਰਸਟ ਵੱਲੋਂ ਗ੍ਰਾਮੀਣ ਭਾਰਤ ਦੀਆਂ ਕਿਸ਼ੋਰੀਆਂ ਅਤੇ ਨੌਜਵਾਨ ਔਰਤਾਂ ' ਤੇ ਰਿਪੋਰਟਿੰਗ ਦੀ ਯੋਜਨਾ ਪਾਪੁਲੇਸ਼ਨ ਫਾਊਂਡੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ਼ ਇੱਕ ਪਹਿਲ ਦਾ ਹਿੱਸਾ ਹੈ, ਤਾਂਕਿ ਆਮ ਲੌਕਾਂ ਦੀਆਂ ਅਵਾਜਾਂ ਅਤੇ ਉਨ੍ਹਾਂ ਦੇ ਜਿਊਂਦੇ ਤਜ਼ਰਬਿਆਂ ਦੇ ਜ਼ਰੀਏ ਇਨ੍ਹਾਂ ਮਹੱਤਵਪੂਰਨ ਪਰ ਹਾਸ਼ੀਏ ' ਤੇ ਧੱਕੇ ਸਮੂਹਾਂ ਦੀ ਹਾਲਤ ਦਾ ਪਤਾ ਲਾਇਆ ਜਾ ਸਕੇ।

ਇਸ ਲੇਖ ਨੂੰ ਛਾਪਣਾ ਚਾਹੁੰਦੇ ਹੋ? ਕ੍ਰਿਪਾ ਕਰਕੇ zahra@ruralindiaonline.org ਲਿਖੋ ਅਤੇ ਉਹਦੀ ਇੱਕ ਪ੍ਰਤੀ namita@ruralindiaonline.org ਨੂੰ ਭੇਜ ਦਿਓ।

ਤਰਜਮਾ: ਕਮਲਜੀਤ ਕੌਰ

Jigyasa Mishra

Jigyasa Mishra is an independent journalist based in Chitrakoot, Uttar Pradesh.

Other stories by Jigyasa Mishra
Illustration : Priyanka Borar

Priyanka Borar is a new media artist experimenting with technology to discover new forms of meaning and expression. She likes to design experiences for learning and play. As much as she enjoys juggling with interactive media she feels at home with the traditional pen and paper.

Other stories by Priyanka Borar
Editor : P. Sainath
psainath@gmail.com

P. Sainath is Founder Editor, People's Archive of Rural India. He has been a rural reporter for decades and is the author of 'Everybody Loves a Good Drought'.

Other stories by P. Sainath
Series Editor : Sharmila Joshi

Sharmila Joshi is former Executive Editor, People's Archive of Rural India, and a writer and occasional teacher.

Other stories by Sharmila Joshi
Translator : Kamaljit Kaur
jitkamaljit83@gmail.com

Kamaljit Kaur is from Punjab and she is a freelance translator. Kamaljit has done her MA in Punjabi literature. She believes in a just and equitable world and works towards making it possible.

Other stories by Kamaljit Kaur